Our Events

EPL Company celebrates World Food Day with seniors in 'Apna Ghar'
ਈ.ਪੀ.ਐਲ ਕੰਪਨੀ ਨੇ ਬਜ਼ੁਰਗਾਂ ਦੇ ‘ਆਪਣਾ ਘਰ’ ‘ਚ ਮਨਾਇਆ ਵਿਸ਼ਵ ਖੁਰਾਕ ਦਿਵਸ
ਰੂਪਨਗਰ, 16 ਅਕਤੂਬਰ
ਈ.ਪੀ.ਐਲ ਲਿਮਟਡ ਕੰਪਨੀ ਨਾਲਾਗੜ੍ਹ ਵਲੋਂ ਅੱਜ ਬਜ਼ੁਰਗਾਂ ਦੇ ‘ਆਪਣਾ ਘਰ’ ਹਵੇਲੀ ਕਲਾਂ ਵਿਖੇ ਵਿਸ਼ਵ ਖੁਰਾਕ ਦਿਵਸ ਮਨਾਇਆ ਗਿਆ।ਕੰਪਨੀ ਦੇ ਮਨੁਖੀ ਸਾਧਨ ਵਿਭਾਗ ਦੇ ਮੁਖੀ ਕਿਸੋਰੀ ਲਾਲ ਠਾਕੁਰ ਨਾਲ ਆਈ ਟੀਮ ਵਲੋਂ ਇਸ ਮੌਕੇ ਬਜ਼ੁਰਗਾਂ ਤੋਂ ਕੇਕੇ ਕਟਵਾਇਆ ਗਿਆ ਅਤੇ ਉਨ੍ਹਾਂ ਬਜ਼ੁਰਗਾਂ ਨੂੰ ਸਤਿਕਾਰ ਨਾਲ ਪੋਸ਼ਟਕ ਖੁਰਾਕ ਦਾ ਸੇਵਨ ਵੀ ਕਰਵਾਇਆ।ਇਸ ਮੌਕੇ ‘ਆਪਣਾ ਘਰ’ ਟਰੱਸਟ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਜਿੰਦਰ ਸੈਣੀ ਨੇ ਟੀਮ ਦਾ ਸਵਾਗਤ ਕਰਦਿਆ ਕੰਪਨੀ ਵਲੋਂ ਲੋਕਾਂ ਨੂੰ ਪੋਸ਼ਟਕ ਖੁਰਾਕ ਦੀ ਮਹੱਤਤਾ ਅਤੇ ਅੰਨ ਦੀ ਸੰਭਾਲ ਬਾਰੇ ਜਾਗਰੂਰ ਕਰਨ ਦੇ ਯਤਨਾਂ ਲਈ ਵਧਾਈ ਦਿੱਤੀ। ਇਸ ਮੌਕੇ ਤੇ ਬੋਲਦਿਆਂ ਕੰਪਨੀ ਦੇ ਮਨੁਖੀ ਸਾਧਨ ਵਿਭਾਗ ਦੇ ਮੁਖੀ ਕਿਸੋਰੀ ਲਾਲ ਠਾਕੁਰ ਨੇ ਕਿਹਾ ਉਨ੍ਹਾਂ ਦੀ ਕੰਪਨੀ ਦੇਸ਼ ਦੀ ਪੈਕਿੰਗ ਸਲੂਸ਼ਨ (ਟਿਊਬਜ) ਤਿਆਰ ਕਰਨ ਵਾਲੀ ਇੱਕ ਪ੍ਰਮੁੱਖ ਕੰਪਨੀ ਹੈ ਅਤੇ ਹਰ ਵਿਅਕਤੀ ਨੂੰ ਸੰਤੁਲਤ ਤੇ ਭਰ ਪੇਟ ਪੋਸ਼ਟਕ ਖੁਰਾਕ ਮਿਲੇ ਲਈ ਲਗਾਤਾਰ ਜਾਗਰੂਕ ਕਰਨ ਯਤਨ ਕਰਦੀ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਲੋਕੀ ਆਪਣੇ ਬਜ਼ੁਰਗਾਂ ਪ੍ਰਤੀ ਸੁਚੇਤ ਰਹਿਣ ਅਤੇ ਉਨ੍ਹਾਂ ਨੂੰ ਸਹੀ ਖੁਰਾਕ ਮਿਲੇ ਦੇ ਉਦੇਸ਼ ਨੂੰ ਮੁੱਖ ਰੱਖਕੇ ਬਜ਼ੁਰਗਾਂ ਦੇ ਘਰ ਵਿੱਚ ਆਏ ਹਨ। ਸ਼੍ਰੀ ਠਾਕੁਰ ਨੇ ‘ਆਪਣਾ ਘਰ’ ਵਿੱਚ ਬਜ਼ੁਰਗਾਂ ਦੀ ਰਹਿਣੀ-ਬਹਿਣੀ ਲਈ ਕੀਤੇ ਸੁਚਾਰੂ ਪ੍ਰਬੰਧਾਂ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਕੰਪਨੀ ਟੀਮ ਦੇ ਮੈਂਬਰ ਕੁਮਾਰੀ ਸੰਮਬਲ ਸਾਬਾ, ਰਾਮ ਜੰਗ, ਰਮਾਇਣ ਤੇ ਸਤੀਸ਼ ਤੋਂ ਇਲਾਵਾ ਟਰੱਸਟ ਦੀ ਪ੍ਰਬੰਧਕੀ ਕਮੇਟੀ ਮੈਂਬਰ ਡਾ. ਅਜਮੇਰ ਸਿੰਘ, ਬਲਬੀਰ ਸਿੰਘ ਸੈਣੀ, ਅਮਰਜੀਤ ਸਿੰਘ, ਐਡਵੋਕੇਟ ਰਾਵਿੰਦਰ ਸਿੰਘ ਮੁੰਦਰਾ, ਵਿਨੋਦ ਜੈਨ, ਬਹਾਦਰਜੀਤ ਸਿੰਘ, ਸੰਦੀਪ ਅਤੇ ਡਾ. ਜਸਵੰਤ ਕੌਰ, ਐਸ.ਐਮ. ਸਿੰਘ, ਕੇ. ਐਲ. ਕਪੂਰ, ਜਗਦੇਵ ਸਿੰਘ, ਕੇ.ਐਸ. ਭੋਗਲ, ਵਰਿੰਦਰ ਸ਼ਰਮਾ, ਸ਼ਤੀਸਵਰ ਖੰਨਾ ਆਦਿ ਹਾਜ਼ਰ ਸਨ।
ਫੋਟੋ:-ਰੂਪਨਗਰ-ਵਿਸ਼ਵ ਖੁਰਾਕ ਵਿਦਸ ਤੇ ਕੇਕ ਕੱਟਦੇ ਹੋਏ ਬਜ਼ੁਰਗ ਅਤੇ ਆਪਣਾ ਘਰ ‘ਚ ਸਾਂਝੀ ਤਸਵੀਰ।